Sahit Sanjivani
Jung Bahadur Goyal
Narrator Balraj Pannu
Publisher: Singh Brothers
Summary
ਲੇਖਕ ਅਨੁਸਾਰ ਪੁਸਤਕ ਸਾਹਿਤ ਸੰਜੀਵਨੀ ਲਿਖਣ ਦਾ ਖਿਆਲ ਮੈਨੂੰ ਲਗਭਗ 10 12 ਸਾਲ ਪਹਿਲਾਂ ਆਇਆ ਜਦੋਂ ਮੈਂ ਕਿਸੇ ਲਾ ਇਲਾਜ ਸਮਝੀ ਜਾਣ ਵਾਲੀ ਬਿਮਾਰੀ ਕਾਰਨ ਬਿਸਤਰ ਨਾਲ ਲੱਗਾ ਹੋਇਆ ਸੀ। ਉਸ ਸਮੇਂ ਮੈਂ ਸਰੀਰਕ ਪੀੜ ਕਾਰਨ ਦੁਖੀ ਰਹਿੰਦਾ ਸੀ ਦਰਦ ਨਿਵਾਰਕ ਗੋਲੀਆਂ ਨਾਲ ਹੀ ਸਮਾਂ ਕੱਟਦਾ ਸੀ। ਅਜਿਹੀ ਸਥਿਤੀ ਵਿੱਚ ਜਦੋਂ ਮੈਂ ਸਰੀਰਕ ਤੇ ਮਾਨਸਿਕ ਤੌਰ ਤੇ ਬੇਹੱਦ ਬੇਚੈਨੀ ਤੇ ਬੇਬਸੀ ਮਹਿਸੂਸ ਕਰ ਰਿਹਾ ਸੀ ਤਾਂ ਸਾਹਿਤ ਅਧਿਅਨ ਦੀ ਮੇਰੀ ਪ੍ਰਵਿਰਤੀ ਨੇ ਮੈਨੂੰ ਬੜਾ ਸਹਾਰਾ ਦਿੱਤਾ ਤੇ ਮੇਰੀ ਸੋਚ ਨੂੰ ਸਥਿਰ ਤੇ ਸੰਤੁਲਿਤ ਬਣਾਈ ਰੱਖਿਆ ਹਰ ਨਵੇਂ ਨਾਵਲ ਦੇ ਨਾਲ ਮੈਂ ਇੱਕ ਨਵੇਂ ਸੰਸਾਰ ਦੀ ਯਾਤਰਾ ਕਰਦਾ ਨਵੇਂ ਨਵੇਂ ਕਿਰਦਾਰਾਂ ਨੂੰ ਮਿਲਦਾ ਉਹਨਾਂ ਦੇ ਦੁੱਖ ਸੁੱਖ ਨਾਲ ਸਾਂਝ ਪਾਉਂਦਾ ਤੇ ਬਹੁਤ ਹੱਦ ਤੱਕ ਮੈਂ ਆਪਣਾ ਦਰਦ ਭੁੱਲ ਜਾਂਦਾ ਉਦੋਂ ਹੀ ਮੇਰੇ ਮਨ ਵਿੱਚ ਇਹ ਗੱਲ ਆਈ ਕਿ ਮੈਂ ਆਪਣੇ ਅਨੁਭਵ ਆਪਣੇ ਦੋਸਤਾਂ ਨਾਲ ਵੀ ਸਾਂਝੇ ਕਰਾਂ ਸਾਹਿਤਿਕ ਕਿਰਤੀਆਂ ਮਨੁੱਖੀ ਮਨ ਦੇ ਵਿਕਾਰਾਂ ਨੂੰ ਦੂਰ ਕਰਕੇ ਉਸ ਨੂੰ ਸਿਹਤ ਮਨ ਉਸਾਰੂ ਤੇ ਸੰਤੁਲਿਤ ਦ੍ਰਿਸ਼ਟੀ ਪ੍ਰਦਾਨ ਕਰਦੀਆਂ ਹਨ। ਉਸਦੇ ਪਰੇਸ਼ਾਨਕੁਨ ਮਨੋਭਾਵਾਂ ਤੇ ਵਿਕਾਰਾਂ ਦਾ ਅਵਰੇਚਨ ਕਰਦੀਆਂ ਹਨ। ਇਸੇ ਤਰ੍ਹਾਂ ਇਹ ਸਮਾਜ ਨੂੰ ਖੋਖਲਾ ਕਰਨ ਵਾਲੀਆਂ ਬੁਰਾਈਆਂ ਨੂੰ ਜੜੋਂ ਪੁੱਟਣ ਵਿੱਚ ਇੱਕ ਅਸਰ ਦਾ ਅਸਰਦਾਰ ਥਰੈਪੀ ਵਾਂਗ ਕੰਮ ਕਰਦੀਆਂ ਨੇ।
Duration: about 7 hours (06:52:45) Publishing date: 2025-02-08; Unabridged; Copyright Year: — Copyright Statment: —

