Bol Mardaneya
Jasbeer mand
Narratore Dalveer Singh
Casa editrice: Autumn Art
Sinossi
ਪੰਜਾਬੀ ਸਾਹਿਤ ਦੀ ਇੱਕ ਅਹਿਮ ਘਟਨਾ ਹੈ । ਮਰਦਾਨਾ ਪੰਜਾਬ ਦੀ ਵਿਰਾਸਤ ਅਤੇ ਕਲਚਰ ਦਾ ਬਹੁਤ ਅਹਿਮ ਕਿਰਦਾਰ ਹੈ । ਬਾਬੇ ਨਾਲ ਸਭ ਤੋਂ ਲੰਬਾ ਸਮਾਂ ਬਿਤਾਉਣ ਅਤੇ ਉਹਨਾਂ ਨੂੰ ਸਭ ਤੋਂ ਨੇੜਿਓਂ ਦੇਖਣ ਦਾ ਮਾਣ ਮਰਦਾਨੇ ਨੂੰ ਹਾਸਲ ਹੈ ਤੇ ਮਰਦਾਨੇ ਵਰਗੀ ਸ਼ਖਸ਼ੀਅਤ ਤੇ ਜੀਵਨ ਨੂੰ ਇਹਨਾਂ ਨੇੜੇ ਤੋਂ ਦੇਖਣ ਦਾ ਪੰਜਾਬੀ ਸਾਹਿਤ ਵਿੱਚ ਇਹ ਪਹਿਲਾ ਯਤਨ. ਹੈ । ਇਸ ਜਰੀਏ ਗੁਰੂ ਬਾਬੇ ਦੇ ਜੀਵਨ ਦੀਆਂ ਝਲਕਾਂ ਵੀ ਦੇਖਣ ਨੂੰ ਮਿਲ ਰਹੀਆਂ ਨੇ । ਜਸਬੀਰ ਮੰਡ ਦੀ ਇਹ ਰਚਨਾ ਇਸ ਲਿਹਾਜ ਨਾਲ ਆਧੁਨਿਕ ਪੰਜਾਬੀ ਸਾਹਿਤ ਦੀ ਇੱਕ ਵੱਡੀ ਪ੍ਰਾਪਤੀ ਹੈ ਇਹ ਅਹਿਮ ਕਿਰਤ ਦੀ ਗਿਣਤੀ ਘਾਲਣਾ ਲਈ ਪੰਜਾਬੀ ਸਾਹਿਤ ਉਸ.ਦਾ ਰਿਣੀ ਹੈ । ਮਰਦਾਨਾ ਕਿਉਂਕਿ ਇੱਕ ਇਤਿਹਾਸਿਕ ਸ਼ਖਸ਼ੀਅਤ ਹੈ ਇਸ ਕਰਕੇ ਕੁਝ ਸਰੋਤੇ ਅਚੇਤੀ ਹੀ ਇਸ ਨੂੰ ਇਤਿਹਾਸ ਦੀ ਕਿਤਾਬ ਵਾਂਗ ਪੜਨਗੇ ਪਰ ਇਹ ਕਿਤਾਬ ਨਿਸ਼ਚਿਤ ਤੌਰ ਤੇ ਭਾਈ ਮਰਦਾਨੇ ਦਾ ਇਤਿਹਾਸ ਨਹੀਂ ਹੈ ਜਸਬੀਰ ਮੰਡ ਇੱਕ ਨਾਵਲਕਾਰ ਹੈ ਤੇ ਉਸਨੇ ਨਾਵਲੀ ਵਿਧੀਆਂ ਰਾਹੀਂ ਮਰਦਾਨੇ ਦੇ ਜੀਵਨ ਦੀਆਂ ਝਲਕਾਂ ਪੇਸ਼ ਕੀਤੀਆਂ ਨੇ ਇਸ ਰਚਨਾ ਦਾ ਮਹੱਤਵ ਤਦ ਹੀ ਪੂਰੀ ਤਰ੍ਹਾਂ ਸਮਝਿਆ ਜਾ ਸਕੇਗਾ.। ਜੇ ਇਸ ਨੂੰ ਗਲਪ ਦੀ ਇੱਕ ਰਚਨਾ ਵਜੋਂ ਦੇਖਿਆ ਜਾਵੇ ਜਿਸਬੀਰ ਮੰਡ ਦਾ ਮੁੱਖ ਸਰੋਕਾਰ ਅਤੇ ਇਤਹਾਸਿਕ ਨਹੀਂ ਆਤਮਕ ਹੈ । ਇਹ ਨਾਵਲ ਆਤਮਕ ਪ੍ਰਸ਼ਨਾਂ ਤੇ ਜਗਿਆਸਾ ਦਾ ਸਫਰਨਾਮਾ ਹੈ ਉਪਰੋਂ ਭਾਵੇਂ ਇਹ ਯਾਤਰਾਵਾਂ ਦਾ ਬਿਆਨ ਲੱਗਦਾ ਹੈ ਪਰ ਅਸਲ ਵਿੱਚ ਇਹ ਮਰਦਾਨੇ ਦੇ ਅੰਦਰਲੇ ਸਫਰ ਦੀ ਕਹਾਣੀ ਹੈ ਇਸ ਦੇ ਫਿਕਰੇ ਬਹੁ ਅਰਥੀ ਪਰਤੀ ਹਨ ਤੇ ਸੰਵਾਦ ਉਪਨਿਸ਼ਦਾਂ ਵਰਗੇ ਜਿਸ ਕਿਸਮ ਦੀ ਸੰਘਣੀ ਵਾਰਤਕ ਗਲਪ ਜਸਬੀਰ ਮੰਡ ਲਿਖਦਾ ਹੈ ਉਹ ਪੰਜਾਬੀ ਸਾਹਿਤ ਦੀ ਦੁਨੀਆਂ ਵਿੱਚ ਇੱਕ ਵਿਲੱਖਣ ਚੀਜ਼ ਹੈ ਨਾਵਲੀ ਦ੍ਰਿਸ਼ਾਂ ਦੀ ਉਸਾਰੀ ਲਈ ਉਹ ਕਵਿਤਾ ਪੇਂਟਿੰਗ ਤੇ ਥਿਏਟਰ ਦੀਆਂ ਵਿਧੀਆਂ ਦਾ ਇਸਤੇਮਾਲ ਕਰਦਾ ਹੈ ਤੇ ਪੂਰੇ ਕਿ ਹਰ ਸ਼ਬਦ ਇੱਕ ਪ੍ਰਤੀਕ ਬਣ ਜਾਂਦਾ ਹਰ ਸਤਰ ਦੇ ਵਿਚਾਲੇ ਜੋ ਗੱਲ ਬਿਨਾਂ ਕਹਿਆਂ ਕਹੀ ਜਾ ਰਹੀ ਹੈ ਉਨਾਂ ਸੰਕੇਤਾਂ ਨੂੰ ਸਮਝੇ ਬਗੈਰ ਇਸ ਤਰ੍ਹਾਂ ਦੇ ਗਲਪ ਨਾਲ ਨਹੀਂ ਤੁਰਿਆ ਜਾ ਸਕਦਾ ਪੰਜਾਬੀ ਪਾਠਕਾਂ ਲਈ ਇਸ ਤਰ੍ਹਾਂ ਦੀ ਵਾਰਤਕ ਇੱਕ ਨਵਾਂ ਅਨੁਭਵ ਹੈ ।############################################################****************************************************************************************************************************************************************************************************************************************************************************************************************************************************************************************************************************************************************************************88
Durata: circa 14 ore (14:17:11) Data di pubblicazione: 30/01/2025; Unabridged; Copyright Year: — Copyright Statment: —

