Bhureya Wale Raje Kite
Swarn Singh
Erzähler Balraj Pannu
Verlag: Singh Brothers
Beschreibung
ਭੂਰਿਆਂ ਵਾਲੇ ਰਾਜੇ ਕੀਤੇ ਉੱਘੇ ਸਿੱਖ ਇਤਿਹਾਸਕਾਰ ਸ.ਸਵਰਨ ਸਿੰਘ ਵਲੋਂ ਲਿਖੀ ਗਈ ਪੁਸਤਕ ਹੈ। ਇਸ ਪੁਸਤਕ ਵਿਚ ਜਾਬਰ ਮੁਗਲ ਰਾਜ ਵਿੱਚ ਸਿੰਘਾਂ ’ਤੇ ਹੋਏ ਅਤਿਆਚਾਰ ਦੀ ਦਾਸਤਾਨ ਹੈ। ਜਦੋਂ ਜ਼ੁਲਮੋਂ-ਸਿੱਤਮ ਦੀ ਹੱਦ ਹੋ ਜਾਏ, ਤਾਂ ਤਖ਼ਤ ਪਲਟਣ ਵਿਚ ਬਹੁਤਾ ਚਿਰ ਨਹੀਂ ਲੱਗਦਾ, ਭਾਵੇਂ ਜ਼ਾਲਮ ਕਿੰਨਾਂ ਵੀ ਤਕੜਾ ਕਿਉਂ ਨ ਹੋਵੇ। ਇਹ ਪੁਸਤਕ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਛੋਟੇ ਘੱਲੂਘਾਰੇ ਤੱਕ ਦੇ ਲਹੂ-ਵੀਟਵੇਂ ਇਤਿਹਾਸ ਨੂੰ ਸਮਕਾਲੀ ਫ਼ਾਰਸੀ ਸਰੋਤਾਂ ਦੇ ਆਧਾਰ ’ਤੇ ਪ੍ਰਸਤੁਤ ਕਰਦੀ ਹੈ, ਜਿਸ ਵਿਚੋਂ ਖ਼ਾਲਸੇ ਦੇ ਜਲਾਲੀ ਰੂਪ ਦਾ ਪ੍ਰਗਟਾਵਾ ਹੁੰਦਾ ਹੈ। ਕਿਤਾਬ ਵਿੱਚ ਸਿੱਖ ਰਾਜ ਦੀ ਸ਼ਕਤੀ ਅਤੇ ੳੱਭਾਰ ਨੂੰ ਦਰਸਾਇਆ ਗਿਆ ਹੈ। ਬਾਬਾ ਬੰਦਾ ਸਿੰਘ ਬਹਾਦਰ ਦਾ ਸਮਾਂ, ਮਿਸਲਾਂ ਦਾ ਉਥਾਨ, ਜਦੋਂ ਸਿੱਖ ਰਾਜ ਮਿਸਲਾਂ ਦੇ ਰੂਪ ਵਿੱਚ ਵੱਖ-ਵੱਖ ਸਟੇਟਾਂ ਅੰਦਰ ਕਾਇਮ ਹੋ ਗਿਆ ਸੀ ਆਦਿ ਬਾਰੇ ਘਟਨਾਵਾਂ ਦੇ ਵੇਰਵੇਆਂ ਨੂੰ ਬਹੁਤ ਹੀ ਵਿਸਥਾਰ ਪੂਰਵਕ ਢੰਗ ਨਾਲ਼ ਪੇਸ਼ ਕੀਤਾ ਗਿਆ ਹੈ। ਇਸਤੋਂ ਬਿਨਾਂ ਗੁਰਦਾਸ ਨੰਗਲ਼ ਦੀ ਗੜ੍ਹੀ ਦਾ ਘੇਰਾ, ਲੋਹਗੜ੍ਹ ਕਿਲ਼ੇ ਦਾ ਘੇਰਾ, ਆਂਨੰਦਗੜ੍ਹ ਕਿਲ਼ੇ ਦਾ ਘੇਰਾ, ਮੁਗਲ ਫੌਜਾਂ ਦਾ ਚੜ੍ਹ ਕੇ ਆਉਣਾ ਤੇ ਚਲਾਕੀ ਆਦਿ ਅਜਿਹੀਆਂ ਘਟਨਾਵਾਂ ਹਨ ਜਿਨ੍ਹਾਂ ਦਾ ਭਾਵਪੂਰਕ ਬਿਆਨ ਹਰ ਪਾਠਕ ਨੂੰ ਮਾਨਸਿਕ ਤੌਰ ਤੇ ਓਸ ਵੇਲ਼ੇ ਦੇ ਨਜ਼ਦੀਕ ਖੜਾ ਕਰ ਛੱਡਦਾ ਹੈ। ਕਿਤਾਬ ਦੇ ਅੰਤ ਵਿੱਚ ਮੁਗਲਾਂ ਦੇ ਬੇਇੰਤਹਾ ਜ਼ੁਲਮਾਂ ਤੋ ਬਾਅਦ ਵੀ ਜੰਗਲਾਂ ਵਿੱਚ ਭੁੱਖੇ ਰਹਿੰਦੇ, ਫਕੀਰੀ ਵੇਸ ਵਿੱਚ ਜੀਵਨ ਬਸਰ ਕਰਦੇ ਭੂਰਿਆਂ ਵਾਲ਼ੇ ਗੁਰੂ ਗੋਬਿੰਦ ਸਿੰਘ ਜੀ ਦੇ ਅਣਖ ਗ਼ੈਰਤ ਦੇ ਉਪਦੇਸ਼ ਤੇ ਚੱਲਦੇ ਹੋਏ, ਅਕਾਲ ਪੁਰਖ ਉੱਤੇ ਭਰੋਸੇ ਅਤੇ ਆਪਣੇ ਡੌਲਿਆਂ ਦੇ ਬਲ ਨਾਲ ਪੰਜਾਬ ਨੂੰ ਕਬਜ਼ੇ ਹੇਠ ਕਰ ਕੇ ਆਪਣਾ ਖਾਲਸਾ ਰਾਜ ਕਾਇਮ ਕਰਦੇ ਹਨ। ਇਹ ਕਿਤਾਬ ਲਿਖਣ ਦੌਰਾਨ ਜਿੱਥੇ ਲੇਖਕ ਨੇ ਸਿੱਖ ਇਤਿਹਾਸ ਬਾਰੇ ਮਿਲਦੇ ਪੰਜਾਬੀ, ਫਾਰਸੀ, ਅੰਗਰੇਜ਼ੀ, ਉਰਦੂ ਲਗਭਗ ਸਾਰੇ ਹੀ ਸਰੋਤਾਂ ਨੂੰ ਵਾਚਿਆ ਹੈ ਉਥੇ ਹੀ ਨਾਲ਼-ਨਾਲ਼ ਪੁਰਾਣੇ ਇਤਿਹਾਸਕਾਰਾਂ ਨੇ ਜਿੱਥੇ ਕਿਤੇ ਇਤਿਹਾਸ ਲਿਖਣ ਵਿੱਚ ਗਲਤੀ ਕੀਤੀ ਹੈ ਉਸ ਗਲਤੀ ਨੂੰ ਵੀ ਥਾਂ-ਥਾਂ ਉੱਤੇ ਫੁੱਟ ਨੋਟ ਦੇ ਕੇ ਸਹੀ ਗੱਲ ਨੂੰ ਪ੍ਰਮਾਣ ਸਮੇਤ ਪਾਠਕਾਂ ਦੇ ਸਾਹਮਣੇ ਰੱਖਿਆ ਗਿਆ ਹੈ। ਪੰਜਾਬ ਦੀ,ਸਿੱਖਾਂ ਦੀ ਤਵਾਰੀਖ ਇਤਿਹਾਸ ਨੂੰ ਜਾਨਣ ਵਾਲ਼ੇ ਪਾਠਕਾਂ, ਖੋਜਾਰਥੀਆਂ ਲਈ ਇਹ ਕਿਤਾਬ ਬਹੁਤ ਅਹਿਮ ਦਸਤਾਵੇਜ਼ ਹੈ।#Awaazghar
Dauer: etwa 12 Stunden (12:11:03) Veröffentlichungsdatum: 19.07.2025; Unabridged; Copyright Year: — Copyright Statment: —

