ਖਾੜਕੂ ਸੰਘਰਸ਼ ਦੀ ਸਾਖੀ(Khadku Sangharsh Di Saakhi) - ਅਣਜਾਣੇ ਅਣਗੌਲੇ ਸਿਦਕੀ ਅਤੇ ਯੋਧੇ
Daljit Singh
Narrateur Mehar Singh
Maison d'édition: Bibekgarh Publication
Synopsis
ਇਤਿਹਾਸ ਵਿਚ ਸਦਾ ਹੀ ਕੁਝ ਬੰਦਿਆਂ ਅਤੇ ਘਟਨਾਵਾਂ ਨੂੰ ਜਿਆਦਾ ਥਾਂ ਮਿਲ ਜਾਂਦੀ ਹੈ ਅਤੇ ਇਤਿਹਾਸਕਾਰੀ ਮੁੜ ਓਹਨਾਂ ਦੁਆਲੇ ਹੀ ਘੁੰਮਦੀ ਰਹਿੰਦੀ ਹੈ । ਆਮ ਬੰਦਿਆਂ ਨੂੰ ਇਤਿਹਾਸ ਅਹਿਮੀਅਤ ਨਹੀਂ ਦਿੰਦਾ ਹਾਲਾਂਕਿ ਆਮ ਬੰਦਿਆਂ ਵਲੋਂ ਕਿਸੇ ਖਾਸ ਹਾਲਾਤ ਵਿਚ ਵਿਖਾਏ ਅਸਧਾਰਨ ਅਤੇ ਸਿਫਤੀ ਕਿਰਦਾਰ ਕਿਸੇ ਵੀ ਵੱਡੇ ਨਾਇਕ ਨਾਲੋਂ ਘੱਟ ਨਹੀਂ ਹੁੰਦੇ । ਜਿਵੇਂ ਸਮੁੱਚੀ ਸਿੱਖ ਸੰਗਤ ਦੀ ਖਾਮੋਸ਼ ਅਰਦਾਸ ਜੰਗਾਂ ਵਿਚ ਫਤਹਿ ਅਤੇ ਸ਼ਹਾਦਤਾਂ ਸਿਰਜਦੀ ਹੈ ਉਸੇ ਤਰ੍ਹਾਂ ਆਮ ਬੰਦਿਆਂ ਦੇ ਉਚੇ ਕਿਰਦਾਰ ਅਤੇ ਅਮਲ ਵੱਡੇ ਨਾਇਕਾਂ ਨੂੰ ਸਿਰਜਦੇ ਹਨ। ਖਾੜਕੂ ਸੰਘਰਸ਼ ਦੀ ਸਾਖੀ: ਅਣਜਾਣੇ, ਅਣਗੋਲੇ ਸਿਦਕੀ ਅਤੇ ਯੋਧੇ ਪੁਸਤਕ ਉਨਾਂ ਅਨਾਮ ਸਿਦਕੀਆਂ ਅਤੇ ਯੋਧਿਆਂ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਅੱਡ-ਅੱਡ ਰੂਪ ਵਿਚ ਜਿਵੇਂ ਸਿੰਘਾਂ ਲਈ ਠਾਹਰਾ ਦਾ ਪ੍ਰਬੰਧ ਕਰਕੇ, ਸੰਘਰਸ਼ ਦੀ ਚੜਦੀਕਲਾ ਦੀ ਪ੍ਰਥਾਏ ਅਰਦਾਸਾ ਕਰਕੇ, ਦਸਵੰਧ ਭੇਟ ਕਰਕੇ, ਕੀਮਤੀ ਜਾਣਕਾਰੀ ਦੇ ਬਦਲੇ ਤਸ਼ੱਦਦ ਝੱਲਦਿਆ ਆਪਣੀ ਜਾਨ ਦਾ ਮੁੱਲ ਤਾਰਕੇ ਆਦਿ ਆਪਣੇ ਉੱਚੇ ਕਿਰਦਾਰਾਂ ਦੇ ਦਰਸ਼ਨ ਕਰਵਾਏ।
Durée: environ 10 heures (09:47:58) Date de publication: 14/10/2022; Unabridged; Copyright Year: — Copyright Statment: —

