Gadar Lehar Di Asli Gatha
Rajwinder Singh Rahi
Narratore Prabhjot Kaur
Casa editrice: Sangam Publication
Sinossi
ਗਦਰ ਲਹਿਰ ਦੀ ਅਸਲੀ ਗਾਥਾ ਭਾਗ ਇੱਕ ਦੇ ਵਿੱਚ ਗਦਰੀ ਬਾਬਿਆਂ ਦੀਆਂ ਮੌਲਿਕ ਲਿਖਤਾਂ ਹਨ ਜਿਵੇਂ ਬਾਬਾ ਸੋਹਣ ਸਿੰਘ ਭਕਣਾ ਲਿਖਦੇ ਨੇ ਸਿੱਖ ਕੁਦਰਤੀ ਤੌਰ ਪੁਰਖ ਹੀ ਅਕਸਰ ਬਹਾਦਰ ਤੇ ਦਲੇਰ ਹੁੰਦੇ ਨੇ ਜਿੱਥੇ ਜਿੱਥੇ ਟਾਪੂਆਂ ਵਿੱਚ ਉਹ ਗਏ ਉਥੇ ਹੀ ਉਹਨਾਂ ਨੇ ਗੁਰਦੁਆਰੇ ਕਾਇਮ ਕਰ ਦਿੱਤੇ ਇਹ ਗੁਰਦੁਆਰੇ ਸਿੱਖਾਂ ਦੇ ਧਾਰਮਿਕ ਖਿਆਲਾਂ ਤੇ ਉਹਨਾਂ ਦੇ ਚਾਲ ਚੱਲਣ ਵੀ ਬਹੁਤ ਹੱਦ ਤੱਕ ਦਰੁਸਤ ਰੱਖਦੇ ਸਨ ! ਇਹੋ ਕਾਰਨ ਸੀ ਕਿ ਕਨੇਡਾ ਵਿੱਚ ਅਮਰੀਕਨ ਸਿੱਖਾਂ ਨਾਲੋਂ ਪਹਿਲਾਂ ਹੀ ਜਾਗਰਤੀ ਆ ਗਈ ਸੀ ਤੇ ਜਥੇਬੰਦ ਹੋ ਗਏ ,ਸ੍ਰੀ ਪਰਮਾਨੰਦ ਝਾਂਸੀ ਲਿਖਦੇ ਨੇ ਇਸ ਕਿਤਾਬ ਵਿੱਚ ਕਿ ਮੇਰੀ ਨਿੱਜੀ ਰਾਏ ਹੈ ਕਿ ਸਿੱਖਾਂ ਨੂੰ ਜਿਸ ਚੀਜ਼ ਨੇ ਅੰਗਰੇਜ਼ਾਂ ਦੇ ਖਿਲਾਫ ਜੰਗ ਦੇ ਰਾਹ ਪਾਇਆ ਉਹ ਸਿਰਫ ਉਹਨਾਂ ਦੇ ਕਕਾਰ ਹੀ ਸਨ ਕਿਉਂਕਿ ਕਕਾਰਾਂ ਨੇ ਹੀ ਉਹਨਾਂ ਨੂੰ ਅੰਗਰੇਜ਼ੀ ਜਾਂ ਅਮਰੀਕਾ ਦੇ ਪ੍ਰਭਾਵਾਂ ਨੂੰ ਕਬੂਲਣ ਤੂੰ ਰੋਕੀ ਰੱਖਿਆ ਕਕਾਰਾਂ ਦੀ ਰਾਖੀ ਕਰਕੇ ਉਹਨਾਂ ਨੇ ਸੌਖ ਨਾਲ ਹੀ ਆਪਣੇ ਆਪ ਨੂੰ ਨਗਾਰ ਤੋਂ ਬਚਾ ਲਿਆ ਕਿਉਂਕਿ ਕਕਾਰਾਂ ਨਾਲ ਉਹਨਾਂ ਦਾ ਸਵੈਮਾਨ ਜੁੜਿਆ ਹੋਇਆ ਸੀ! ਇਸ ਕਿਤਾਬ ਦੇ ਵਿੱਚ ਵੈਨਕੋਵਰ ਖਾਲਸਾ ਦੀਵਾਨ ਦੇ ਪ੍ਰਧਾਨ ਭਾਈ ਭਾਗ ਸਿੰਘ ਜੀ ਦੇ ਸ਼ਹੀਦੀ ਦਾ ਵੀ ਜ਼ਿਕਰ ਕੀਤਾ ਗਿਆ। ਦੁਨੀਆਂ ਵਿੱਚ ਪੈਸਾ ਇੱਕ ਬੜੀ ਕੀਮਤੀ ਚੀਜ਼ ਹੈ ਪਰੰਤੂ ਸਭ ਤੋਂ ਕੀਮਤੀ ਚੀਜ਼ ਮਾਨਸ ਹੈ ਵੱਡੀ ਦੁੱਖਦਾਈ ਗੱਲ ਇਹ ਹੈ ਕਿ ਕਰੋੜਾਂ ਦੀ ਗਿਣਤੀ ਮਾਨਸਾ ਵਿੱਚੋਂ ਬਹੁਤ ਥੋੜੇ ਮਾਣ ਸਹਿਸੀ ਨੇ ਜੋ ਮਾਨਸ ਦੇਹ ਦੇ ਆਦਰਸ਼ ਨੂੰ ਸਮਝਦੇ ਨੇ ਤੇ ਪੂਰਾ ਕਰਦੇ ਨੇ ਜੇਕਰ ਔਸਤਨ ਹਜਾਰ ਪਿੱਛੇ ਇੱਕ ਆਦਮੀ ਵੀ ਅਜਿਹੇ ਨਿਕਲੇ ਜੋ ਸਰੀਰ ਦੀਆਂ ਕੁੰਦ ਵਾਸਨਾਵਾਂ ਨੂੰ ਲੱਤ ਮਾਰ ਕੇ ਆਪਣਾ ਜੀਵਨ ਆਪਣੇ ਫਰਜ ਪੂਰੇ ਕਰਨ ਪਰ ਅਰਪਣ ਕਰੇ ਤਾਂ ਸੱਚ ਮੁੱਚ ਸੰਸਾਰ ਖਿਆਲੀ ਸਵਰਗ ਨਾਲੋਂ ਵੀ ਕੁਝ ਅੱਛਾ ਬਣ ਜਾਵੇ ਇਸ ਸੁਭਾਗੀ ਧਰਤੀ ਦੇ ਵਿੱਚ ਜਾ ਵਸੇ! ਕੁਝ ਮਾਨਸ ਅਜਿਹੇ ਪੈਦਾ ਹੋਏ ਜਿਨ੍ਹਾਂ ਨੇ ਆਪਣਾ ਜੀਵਨ ਵੀ ਇਨਸਾਨੀ ਉੱਚਤਾ ਵਾਸਤੇ ਖਰਚ ਕੀਤਾ ਹੈ ਜਾਂ ਜਿਨਾਂ ਨੇ ਉੱਚੇ ਆਦਰਸ਼ ਦੀ ਖਾਤਰ ਮੌਤ ਨੂੰ ਖਿੜੇ ਮੱਥੇ ਗਲਵਕੜੀ ਪਾਈ ਹ ਉਸ ਵਸੂ ਦਾ ਨਾਂ ਸੰਸਾਰ ਦੇ ਇਤਿਹਾਸ ਵਿੱਚ ਹਮੇਸ਼ਾ ਜਿਉਂਦਾ ਰਹੇਗਾ ਤੇ ਭੁੱਲਿਆਂ ਭਟਕਿਆਂ ਨੂੰ ਮਾਨਸ ਜੀਵਨ ਦਾ ਰਸਤਾ ਦੱਸਦਾ ਰਹੇਗਾ! ਇਤਹਾਸਿਕ ਘਟਨਾਵਾਂ ਜਿੱਥੇ ਵੀ ਹੋਣ ਉਹ ਥਾਂ ਨੂੰ ਲੋਕਾਂ ਦੇ ਦਿਲਾਂ ਦੇ ਵਿੱਚ ਬਿਠਾ ਦਿੰਦੀਆਂ ਨੇ, ਗੁਰੂ ਕੇ ਬਾਗ ਨੂੰ ਮੋਰਚਾ ਲੱਗਣ ਤੋਂ ਪਹਿਲਾਂ ਬਹੁਤ ਘੱਟ ਲੋਕੀ ਜਾਣਦੇ ਸਨ ਪਰ ਹੁਣ ਗੁਰੂ ਕੇ ਬਾਗ ਨੂੰ ਹਰ ਇੱਕ ਸਿੱਖ ਤੇ ਬਾਕੀ ਹਿੰਦੁਸਤਾਨੀ ਵੀ ਜਾਣਦੇ ਨੇ ਇਸ ਤਰ੍ਹਾਂ ਜਿਨਾਂ ਨਗਰਾਂ ਦੇ ਵਿੱਚ ਇਤਿਹਾਸ ਨਾਲ ਸਬੰਧ ਰੱਖਣ ਵਾਲੇ ਪੁਰਸ਼ ਪੈਦਾ ਹੋਏ ਨੇ ਉਹਨਾਂ ਦਾ ਨੌ ਵੀ ਸਦਾ ਲਈ ਜਿਉਂਦਾ ਹੈ ਪਿੰਡ ਲੋਪੋਕੇ ਜਿਲ੍ਾ ਅੰਮ੍ਰਿਤਸਰ ਸਿੱਖ ਇਤਿਹਾਸ ਵਿੱਚ ਸਦਾ ਲਈ ਕਾਇਮ ਰਹੇਗਾ ਕਿਉਂਕਿ ਇਸ ਨਗਰ ਨੂੰ ਭਾਈ ਸਾਹਿਬ ਭਾਈ ਮੇਵਾ ਸਿੰਘ ਜੀ ਦੀ ਸ਼ਹੀਦੀ ਜਨਮਭੂਮੀ ਹੋਣ ਦਾ ਮਾਣ ਪ੍ਰਾਪਤ ਹੈ*******
Durata: circa 12 ore (11:32:55) Data di pubblicazione: 21/11/2024; Unabridged; Copyright Year: — Copyright Statment: —

